BREAKING NEWS
latest

728x90

 


468x60

ਜਿਲ੍ਹਾ ਪ੍ਰੀਸ਼ਦ ਉਮੀਦਵਾਰ ਗਰੇਵਾਲ ਅਤੇ ਬਲਾਕ ਸੰਮਤੀ ਉਮੀਦਵਾਰ ਸੋਮਲ ਦੀ ਭਰਵੀਂ ਚੁਣਾਵੀ ਮੀਟਿੰਗ 'ਚ ਪੁੱਜੇ ਕਰਮਜੀਤ ਸਿੰਘ ਗਰੇਵਾਲ



ਗਰੇਵਾਲ ਤੇ ਸੋਮਲ ਦੀ ਪਿੰਡ ਖਾਸੀ ਖੁਰਦ ਚ ਹੋਵੇਗੀ ਇੱਕ ਪਾਸੜ ਜਿੱਤ : ਪੰਚਾਇਤ

   ਲੁਧਿਆਣਾ 8 ਦਸੰਬਰ ( ) ਮੱਤੇਵਾੜਾ ਜੋਂ ਤੋਂ ਜਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਦੀ ਯਕੀਨੀ ਜਿੱਤ ਲਈ ਪਿੰਡ ਖਾਸੀ ਖੁਰਦ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਭਰਵੀਂ ਚੁਣਾਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ 'ਚ ਦੋਵਾਂ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਲਈ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਪੁੱਜੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਡਾ ਪਿੰਡ ਤੇ ਤੁਹਾਡਾ ਪਿੰਡ ਇੱਕ ਹੀ ਹੈ ਇਸ ਲਈ ਏਥੋਂ ਇੱਕ ਵੀ ਵੋਟ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਲੋਕ ਸਾਡੇ ਵੱਲੋਂ ਕੀਤੇ ਜਾ ਚੁੱਕੇ ਅਤੇ ਭਵਿੱਖ 'ਚ ਉਲੀਕੇ ਕੰਮਾਂ ਤੋਂ ਜਾਣੂ ਹਨ ਇਸ ਉਹ ਆਪਣੀ ਵੋਟ ਪਾਉਣ ਦੇ ਨਾਲ ਨਾਲ ਹੋਰਨਾਂ ਪਿੰਡਾਂ ਵਿੱਚ ਬੈਠੇ ਆਪਣੇ ਸਾਕ ਸਬੰਧੀਆਂ ਦੀਆਂ ਵੋਟਾਂ ਝਾੜੂ ਨਿਸ਼ਾਨ ਉੱਤੇ ਪੁਵਾਉਣ ਲਈ ਸਾਡੀ ਚੋਣ ਮੁਹਿੰਮ ਨੂੰ ਆਪਣੀ ਮੰਨ ਕੇ ਪ੍ਰਚਾਰ ਲਈ ਵਹੀਰਾਂ ਘੱਤ ਦੇਣ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇੱਕਸੁਰ ਹੁੰਦੀਆਂ ਸ੍ਰ ਗਰੇਵਾਲ ਨੂੰ ਭਰੋਸਾ ਦਿੱਤਾ ਕਿ ਬੀਬੀ ਗਰੇਵਾਲ ਤੇ ਸੋਮਲ ਦੀ ਪਿੰਡ ਖਾਸੀ ਖੁਰਦ ਚੋਂ ਇੱਕ ਪਾਸੜ ਜਿੱਤ ਹੋਵੇਗੀ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਪਿੰਡ ਚੋਂ ਸਾਰੀ ਵੋਟ ਭੁਗਤਾਉਣ ਤੋਂ ਇਲਾਵਾ ਉਹ ਜੋਨ ਚ ਪੈਂਦੇ ਹਰ ਪਿੰਡ ਅਤੇ ਮੁਹੱਲਿਆਂ ਵਿੱਚ ਜਾਕੇ ਦੋਵਾਂ ਉਮੀਦਵਾਰਾਂ ਦੀ ਇਤਿਹਾਸਿਕ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਗਿਆਨੀ ਸੋਹਣ ਸਿੰਘ ਗਰੇਵਾਲ, ਮਾਸਟਰ ਸੋਹਣ ਸਿੰਘ, ਸਰਪੰਚ ਅਜੀਤ ਸਿੰਘ, ਮਲਕੀਤ ਸਿੰਘ, ਅਜਮੇਰ ਸਿੰਘ, ਸ਼ਿੰਦਰ ਸਿੰਘ, ਪੂਰਨ ਸਿੰਘ, ਕਿਰਨਦੀਪ ਸਿੰਘ, ਨਵਦੀਪ ਸਿੰਘ, ਸ਼ੇਰ ਸਿੰਘ, ਸੰਦੀਪ ਸਿੰਘ, ਪ੍ਰਿਤਪਾਲ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਚੇਅਰਮੈਨ ਜਿੰਦਰ ਖਾਸੀ, ਬਾਬਾ ਬਲਦੇਵ ਸਿੰਘ, ਮਨਿੰਦਰ ਸਿੰਘ ਲਾਲੀ ਗਰੇਵਾਲ, ਅਵਿਨਾਸ਼ ਕੁਮਾਰ ਆਸ਼ੂ, ਵਰਿੰਦਰਪਾਲ ਸਿੰਘ ਵਿੱਕੀ ਅਤੇ ਹੋਰ ਹਾਜ਼ਰ ਸਨ।

« PREV
NEXT »

Facebook Comments APPID